ਹਾਂਗਕਾਂਗ ਵਿਸ਼ੇਸ਼ ਪ੍ਰਬੰਧਕੀ ਖੇਤਰ (HKSAR) ਦੇ ਇਮੀਗ੍ਰੇਸ਼ਨ ਵਿਭਾਗ ਦੇ ਹੋਮਪੇਜ 'ਤੇ ਤੁਹਾਡਾ ਸੁਆਗਤ ਹੈ।
ਹਾਂਗਕਾਂਗ ਇਮੀਗ੍ਰੇਸ਼ਨ ਸੇਵਾ ਪ੍ਰਭਾਵਸ਼ਾਲੀ ਇਮੀਗ੍ਰੇਸ਼ਨ ਨਿਯੰਤਰਣ ਅਤੇ ਕਾਨੂੰਨਾਂ ਨੂੰ ਲਾਗੂ ਕਰਨ ਲਈ ਵਚਨਬੱਧ ਹੈ। ਇਸ ਤੋਂ ਇਲਾਵਾ, ਇੱਕ ਅੰਤਰਰਾਸ਼ਟਰੀ ਵਿੱਤੀ ਅਤੇ ਵਪਾਰਕ ਕੇਂਦਰ ਦੇ ਨਾਲ-ਨਾਲ ਇੱਕ ਸੈਰ-ਸਪਾਟਾ ਕੇਂਦਰ ਵਜੋਂ ਹਾਂਗਕਾਂਗ ਦੀ ਤਾਕਤ ਨੂੰ ਬਰਕਰਾਰ ਰੱਖਣ ਲਈ ਸੈਲਾਨੀਆਂ, ਵਪਾਰਕ ਸੈਲਾਨੀਆਂ ਅਤੇ ਹਾਂਗਕਾਂਗ ਦੇ ਨਿਵਾਸੀਆਂ ਲਈ ਯਾਤਰਾ ਦੀ ਅਸਾਨੀ ਅਤੇ ਸਹੂਲਤ ਪ੍ਰਦਾਨ ਕਰਨ 'ਤੇ ਬਰਾਬਰ ਜ਼ੋਰ ਦਿੱਤਾ ਗਿਆ ਹੈ। ਸਥਾਨਕ ਨਿਵਾਸੀਆਂ ਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਵਿੱਚ HKSAR ਪਾਸਪੋਰਟ ਅਤੇ ਹੋਰ ਯਾਤਰਾ ਦਸਤਾਵੇਜ਼, ਵੀਜ਼ਾ ਅਤੇ ਪਛਾਣ ਪੱਤਰ, ਰਾਸ਼ਟਰੀਅਤਾ ਦੇ ਮਾਮਲਿਆਂ ਨੂੰ ਸੰਭਾਲਣਾ ਅਤੇ ਜਨਮ, ਮੌਤ ਅਤੇ ਵਿਆਹਾਂ ਦੀ ਰਜਿਸਟਰੇਸ਼ਨ ਸ਼ਾਮਲ ਹੈ। ਇਸ ਤੋਂ ਇਲਾਵਾ, ਇਮੀਗ੍ਰੇਸ਼ਨ ਵਿਭਾਗ ਹਾਂਗਕਾਂਗ ਤੋਂ ਬਾਹਰ ਮੁਸ਼ਕਿਲ ਵਿੱਚ ਫਸੇ ਹਾਂਗਕਾਂਗ ਦੇ ਨਿਵਾਸੀਆਂ ਨੂੰ ਵਿਵਹਾਰਕ ਸਹਾਇਤਾ ਪ੍ਰਦਾਨ ਕਰਦਾ ਹੈ, ਅੱਤਵਾਦੀ ਗਤੀਵਿਧੀਆਂ ਤੋਂ ਸੁਰੱਖਿਆ ਕਰਦਾ ਹੈ, ਅਤੇ ਇਮੀਗ੍ਰੇਸ਼ਨ-ਸਬੰਧਤ ਅਪਰਾਧਾਂ ਨੂੰ ਰੋਕਦਾ ਅਤੇ ਖੋਜਦਾ ਹੈ।
ਇਹ ਹੋਮਪੇਜ ਗਾਹਕ-ਅਧਾਰਿਤ ਹੈ, ਜੋ ਉਪਭੋਗਤਾਵਾਂ ਨੂੰ ਇਲੈਕਟ੍ਰਾਨਿਕ ਸੇਵਾਵਾਂ ਅਤੇ ਸਾਡੀਆਂ ਸੇਵਾਵਾਂ ਦੇ ਸਾਰੇ ਪਹਿਲੂਆਂ ਬਾਰੇ ਜ਼ਰੂਰੀ ਜਾਣਕਾਰੀ ਤੱਕ ਪਹੁੰਚ ਕਰਨ ਲਈ ਇੱਕ ਆਸਾਨ ਪ੍ਰਵੇਸ਼ ਦਾ ਰਸਤਾ ਪ੍ਰਦਾਨ ਕਰਦਾ ਹੈ। ਤੁਸੀਂ ਸਾਡਾ ਦ੍ਰਿਸ਼ਟੀਕੋਣ, ਨਿਸ਼ਾਨਾ ਅਤੇ ਕਦਰਾਂ-ਕੀਮਤਾਂ, ਅਤੇ ਸਾਡੀ ਸੰਸਥਾ ਅਤੇ ਪ੍ਰਦਰਸ਼ਨ ਦੇ ਵਾਅਦੇ ਵੀ ਪਾਓਗੇ।
ਇਮੀਗ੍ਰੇਸ਼ਨ ਵਿਭਾਗ ਰਾਸ਼ਟਰੀ ਸੁਰੱਖਿਆ ਦੀ ਰਾਖੀ ਅਤੇ ਹਾਂਗਕਾਂਗ ਦੀ ਸਥਿਰਤਾ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਣ ਦੇ ਨਿਸ਼ਾਨੇ ਨੂੰ ਪੂਰਾ ਕਰਨ ਲਈ ਸਮਰਪਿਤ ਹੈ। ਸਾਡੇ ਸਟਾਫ਼ ਦੇ ਠੋਸ ਯਤਨਾਂ ਦੇ ਨਾਲ-ਨਾਲ ਜਨਤਾ ਦੇ ਸਮਰਥਨ ਨਾਲ, ਅਸੀਂ ਪ੍ਰਭਾਵ ਅਤੇ ਕੁਸ਼ਲਤਾ ਵਿੱਚ ਵਿਸ਼ਵ ਵਿੱਚ ਸਭ ਤੋਂ ਮੋਹਰੀ ਇਮੀਗ੍ਰੇਸ਼ਨ ਸੇਵਾ ਬਣਨ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਵਾਂਗੇ।
ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡਾ ਹੋਮਪੇਜ ਜਾਣਕਾਰੀ ਭਰਪੂਰ ਅਤੇ ਉਪਯੋਗੀ ਲੱਗੇਗਾ।
ਮਿਸਟਰ ਕਵੋਕ ਜੂਨ-ਫੰਗ, ਬੈਨਸਨ
ਆਈ ਡੀ ਐਸ ਐਮ
ਇਮੀਗ੍ਰੇਸ਼ਨ ਦੇ ਡਾਇਰੈਕਟਰ
ਕੰਟਰੋਲ
ਲਾਗੂ ਕਰਨਾ
ਸੂਚਨਾ ਪ੍ਰਣਾਲੀਆਂ
ਪ੍ਰਬੰਧਨ ਅਤੇ ਸਹਾਇਤਾ
ਨਿੱਜੀ ਦਸਤਾਵੇਜ਼ੀਕਰਨ
ਹਟਾਉਣ ਦਾ ਮੁਲਾਂਕਣ ਅਤੇ ਮੁਕੱਦਮਾ
ਵੀਜ਼ਾ ਅਤੇ ਨੀਤੀਆਂ
ਸਾਡਾ ਦ੍ਰਿਸ਼ਟੀਕੋਣ
ਅਸੀਂ ਪ੍ਰਭਾਵਸ਼ੀਲਤਾ ਅਤੇ ਕਾਰਜਕੁਸ਼ਲਤਾ ਵਿੱਚ ਦੁਨੀਆ ਵਿੱਚ ਸਭ ਤੋਂ ਮੋਹਰੀ ਇਮੀਗ੍ਰੇਸ਼ਨ ਸੇਵਾ ਹੋਵਾਂਗੇ।
ਸਾਡਾ ਨਿਸ਼ਾਨਾ
ਅਸੀਂ ਰਾਸ਼ਟਰੀ ਸੁਰੱਖਿਆ ਦੀ ਰਾਖੀ ਕਰਾਂਗੇ ਅਤੇ ਹਾਂਗਕਾਂਗ ਦੀ ਸਥਿਰਤਾ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਵਾਂਗੇ:
ਅਸੀਂ ਬਿਨਾਂ ਕਿਸੇ ਭੇਦਭਾਵ ਦੇ ਮਿਆਰੀ ਸੇਵਾ ਪ੍ਰਦਾਨ ਕਰਾਂਗੇ ਅਤੇ ਅਪਾਹਜਤਾ, ਲਿੰਗ, ਵਿਆਹੁਤਾ ਸਥਿਤੀ, ਗਰਭ ਅਵਸਥਾ, ਪਰਿਵਾਰਕ ਸਥਿਤੀ, ਨਸਲ, ਕੌਮੀਅਤ ਅਤੇ ਧਰਮ ਦੀ ਪਰਵਾਹ ਕੀਤੇ ਬਿਨਾਂ, ਜਨਤਾ ਦੇ ਹਰੇਕ ਮੈਂਬਰ ਨਾਲ ਸਤਿਕਾਰ, ਵਿਚਾਰ ਅਤੇ ਹਮਦਰਦੀ ਨਾਲ ਪੇਸ਼ ਆਵਾਂਗੇ।
ਸਾਡੀਆਂ ਕਦਰਾਂ ਕੀਮਤਾਂ
ਦੇਸ਼ ਭਗਤੀ ਅਤੇ ਲਗਨ
ਆਪਣੀ ਮਾਤ ਭੂਮੀ ਅਤੇ ਹਾਂਗਕਾਂਗ ਲਈ ਆਪਣੇ ਪਿਆਰ ਦੇ ਨਾਲ, ਅਸੀਂ ਰਾਸ਼ਟਰੀ ਪ੍ਰਭੂਸੱਤਾ, ਸੁਰੱਖਿਆ ਅਤੇ ਵਿਕਾਸ ਹਿੱਤਾਂ ਦੀ ਰਾਖੀ ਲਈ ਆਪਣਾ ਫਰਜ਼ ਨਿਭਾਉਣ ਵਿੱਚ ਅਡੋਲ ਰਹਾਂਗੇ। ਅਸੀਂ ਪੀਪਲਜ਼ ਰੀਪਬਲਿਕ ਆਫ ਚਾਈਨਾ ਦੇ ਹਾਂਗਕਾਂਗ ਵਿਸ਼ੇਸ਼ ਪ੍ਰਸ਼ਾਸਕੀ ਖੇਤਰ ਦੇ ਬੁਨਿਆਦੀ ਕਾਨੂੰਨ ਨੂੰ ਬਰਕਰਾਰ ਰੱਖਾਂਗੇ, ਹਾਂਗਕਾਂਗ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ ਪ੍ਰਤੀ ਵਫ਼ਾਦਾਰੀ ਰੱਖਾਂਗੇ, ਆਪਣੇ ਫਰਜ਼ਾਂ ਨੂੰ ਸਮਰਪਿਤ ਹੋਵਾਂਗੇ ਅਤੇ ਹਾਂਗਕਾਂਗ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ ਦੀ ਸਰਕਾਰ ਪ੍ਰਤੀ ਜ਼ਿੰਮੇਵਾਰ ਹੋਵਾਂਗੇ।
ਇਮਾਨਦਾਰੀ ਅਤੇ ਨਿਰਪੱਖਤਾ
ਅਸੀਂ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਸਾਡੀਆਂ ਨੀਤੀਆਂ ਅਤੇ ਅਭਿਆਸਾਂ ਨੂੰ ਵਫ਼ਾਦਾਰੀ ਨਾਲ ਲਾਗੂ ਕਰਾਂਗੇ, ਅਤੇ ਹਰ ਸਮੇਂ ਈਮਾਨਦਾਰੀ ਦੇ ਉੱਚੇ ਮਿਆਰਾਂ ਨੂੰ ਬਰਕਰਾਰ ਰੱਖਾਂਗੇ।
ਸ਼ਿਸ਼ਟਾਚਾਰ ਅਤੇ ਦਇਆ
ਅਸੀਂ ਜਨਤਾ ਦੇ ਹਰੇਕ ਮੈਂਬਰ ਨਾਲ ਆਦਰ, ਵਿਚਾਰ, ਸ਼ਿਸ਼ਟਾਚਾਰ ਅਤੇ ਹਮਦਰਦੀ ਨਾਲ ਪੇਸ਼ ਆਵਾਂਗੇ। ਅਸੀਂ ਹਮਦਰਦ ਹੋਵਾਂਗੇ, ਵੱਖ-ਵੱਖ ਦ੍ਰਿਸ਼ਟੀਕੋਣਾਂ ਦੀ ਕਦਰ ਕਰਾਂਗੇ ਅਤੇ ਖਾਸ ਲੋੜਾਂ ਨੂੰ ਪੂਰਾ ਕਰਨ ਲਈ ਨੀਤੀਆਂ ਦੀ ਵਰਤੋਂ ਵਿੱਚ ਲਚਕਦਾਰ ਹੋਵਾਂਗੇ।
ਦੇਖਭਾਲ ਅਤੇ ਤਾਲਮੇਲ
ਅਸੀਂ ਆਪਣੇ ਸਟਾਫ ਦੀ ਲੋੜ ਅਤੇ ਵਿਕਾਸ ਦੀ ਦੇਖਭਾਲ ਕਰਨ, ਸੰਚਾਰ ਨੂੰ ਵਧਾਉਣ, ਸਦਭਾਵਨਾ ਅਤੇ ਵਿਸ਼ਵਾਸ ਪੈਦਾ ਕਰਨ, ਅਤੇ ਜਨਤਾ ਦੀ ਸੇਵਾ ਕਰਨ ਲਈ ਉੱਚ ਮਨੋਬਲ ਅਤੇ ਇਕਸੁਰਤਾ ਨਾਲ ਇੱਕ ਪੇਸ਼ੇਵਰ ਟੀਮ ਬਣਾਉਣ ਲਈ ਲੋਕ-ਆਧਾਰਿਤ ਪ੍ਰਬੰਧਨ ਨੂੰ ਅਪਣਾਵਾਂਗੇ।
ਸੁਚੇਤਤਾ ਅਤੇ ਜਾਗਰੂਕਤਾ
ਅਸੀਂ ਸਦਾ ਬਦਲਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਮਾਹੌਲ ਪ੍ਰਤੀ ਸੰਵੇਦਨਸ਼ੀਲ ਰਹਾਂਗੇ, ਰੁਝਾਨਾਂ ਨੂੰ ਜੋੜਾਂਗੇ ਅਤੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਪਣੀਆਂ ਵਪਾਰਕ ਰਣਨੀਤੀਆਂ ਅਤੇ ਸੰਚਾਲਨ ਪ੍ਰਕਿਰਿਆਵਾਂ ਨੂੰ ਮੁੜ ਤਿਆਰ ਕਰਾਂਗੇ।
ਸੁਧਾਰ ਅਤੇ ਰਾਹ-ਰੁਸ਼ਨਾਈ
ਅਸੀਂ ਜੋ ਵੀ ਕਰਦੇ ਹਾਂ ਉਸ ਵਿੱਚ ਉੱਤਮਤਾ ਲਈ ਲਗਾਤਾਰ ਕੋਸ਼ਿਸ਼ ਕਰਾਂਗੇ ਅਤੇ ਦੁਨੀਆ ਭਰ ਦੀਆਂ ਹੋਰ ਇਮੀਗ੍ਰੇਸ਼ਨ ਸੇਵਾਵਾਂ ਲਈ ਆਦਰਸ਼ ਮਿਸਾਲ ਬਣਨ ਦੀ ਕੋਸ਼ਿਸ਼ ਕਰਾਂਗੇ।
ਜਾਣ-ਪਛਾਣ
ਇਮੀਗ੍ਰੇਸ਼ਨ ਵਿਭਾਗ ਨੇ ਹਾਂਗਕਾਂਗ ਦੇ ਨੌਜਵਾਨਾਂ ਲਈ ਭਿੰਨ -ਭਿੰਨ ਅਨੁਸ਼ਾਸਨੀ ਅਤੇ ਲੀਡਰਸ਼ਿਪ ਸਿਖਲਾਈ ਪ੍ਰਦਾਨ ਕਰਨ ਲਈ ਦਸੰਬਰ 2013 ਵਿੱਚ "ਇਮੀਗ੍ਰੇਸ਼ਨ ਵਿਭਾਗ ਨੌਜਵਾਨ ਨੇਤਾ ਕੋਰ"(IDYL) ਵਜੋਂ ਜਾਣੇ ਜਾਂਦੇ ਇੱਕ ਨੌਜਵਾਨ ਵਰਦੀਧਾਰੀ ਸਮੂਹ ਦਾ ਗਠਨ ਕੀਤਾ। ਸਿਖਲਾਈ ਪ੍ਰੋਗਰਾਮ ਵਿੱਚ ਰਾਸ਼ਟਰੀ ਸਿੱਖਿਆ, ਇਮੀਗ੍ਰੇਸ਼ਨ ਗਿਆਨ, ਪੈਰਾਂ ਦੀ ਮਸ਼ਕ, ਸਰੀਰਕ ਤੰਦਰੁਸਤੀ, ਮੁਹਿੰਮ ਅਤੇ ਭਾਈਚਾਰਕ ਸੇਵਾਵਾਂ ਸ਼ਾਮਲ ਹਨ। ਇਸਦਾ ਉਦੇਸ਼ ਮੈਂਬਰਾਂ ਦੀ ਰਾਸ਼ਟਰੀ ਪਛਾਣ ਦੀ ਭਾਵਨਾ ਨੂੰ ਵਧਾਉਣਾ, ਉਹਨਾਂ ਦੀ ਦੇਸ਼ਭਗਤੀ ਨੂੰ ਜਗਾਉਣਾ, ਅਤੇ ਉਹਨਾਂ ਦੀ ਕਾਨੂੰਨ ਦੀ ਪਾਲਣਾ ਕਰਨ ਵਾਲੀ ਜਾਗਰੂਕਤਾ ਅਤੇ ਸਵੈ-ਅਨੁਸ਼ਾਸਨ ਨੂੰ ਵਿਕਸਿਤ ਕਰਨਾ ਹੈ। ਇਸਦਾ ਉਦੇਸ਼ ਚੰਗੇ ਚਰਿੱਤਰ ਦਾ ਪਾਲਣ ਪੋਸ਼ਣ ਕਰਨਾ, ਲੀਡਰਸ਼ਿਪ ਦੇ ਹੁੱਨਰ ਅਤੇ ਸਕਾਰਾਤਮਕ ਸੋਚ ਨੂੰ ਵਿਕਸਤ ਕਰਨਾ, ਅਤੇ ਮੈਂਬਰਾਂ ਵਿੱਚ ਭਾਈਚਾਰੇ ਦੀ ਸੇਵਾ ਕਰਨ ਲਈ ਉਤਸ਼ਾਹ ਪੈਦਾ ਕਰਨਾ ਹੈ।
ਵਿਕਾਸ
IDYL ਨੂੰ ਪਹਿਲਾਂ "ਇਮੀਗ੍ਰੇਸ਼ਨ ਵਿਭਾਗ ਨੌਜਵਾਨ ਨੇਤਾ " ਵਜੋਂ ਜਾਣਿਆ ਜਾਂਦਾ ਸੀ, ਜਿਸ ਵਿੱਚ ਮੈਂਬਰਾਂ ਦੇ ਤੌਰ ਤੇ ਸੈਕੰਡਰੀ 3 ਤੋਂ 6 ਦੇ ਵਿਦਿਆਰਥੀ ਸਨ। 2021 ਵਿੱਚ, ਸਮੂਹ ਨੂੰ ਅਧਿਕਾਰਤ ਤੌਰ 'ਤੇ "ਇਮੀਗ੍ਰੇਸ਼ਨ ਵਿਭਾਗ ਨੌਜਵਾਨ ਨੇਤਾ ਕੋਰ" ਦੇ ਰੂਪ ਵਿੱਚ ਨਾਮ ਦਿੱਤਾ ਗਿਆ ਸੀ ਅਤੇ ਇਸਦੀ ਮੈਂਬਰਸ਼ਿਪ ਵਿੱਚ ਸੈਕੰਡਰੀ 1 ਤੋਂ 2 ਵਿਦਿਆਰਥੀਆਂ ਨੂੰ ਸ਼ਾਮਲ ਕਰਨ ਲਈ ਵਧਾਇਆ ਗਿਆ ਸੀ ਤਾਂ ਜੋ ਵਧੇਰੇ ਨੌਜਵਾਨ ਲੋਕਾਂ ਨੂੰ ਲਾਭ ਪਹੁੰਚਾਇਆ ਜਾ ਸਕੇ।
IDYL ਵਰਤਮਾਨ ਵਿੱਚ ਸਕੂਲ-ਅਧਾਰਿਤ ਆਧਾਰ 'ਤੇ ਚਲਾਇਆ ਜਾਂਦਾ ਹੈ। ਹਰੇਕ ਹਿੱਸਾ ਲੈਣ ਵਾਲਾ ਸੈਕੰਡਰੀ ਸਕੂਲ ਇੱਕ ਡਿਵੀਜ਼ਨ ਬਣਾਉਂਦਾ ਹੈ। ਹਾਲਾਂਕਿ ਸਕੂਲ ਦੇ ਨਾਲ ਲੰਬੇ ਸਮੇਂ ਦੀ ਭਾਈਵਾਲੀ ਸਥਾਪਤ ਕੀਤੀ ਗਈ ਹੈ, IDYL ਮੈਂਬਰਾਂ ਨੂੰ ਨਿਯਮਤ ਅਤੇ ਢੁਕਵੀਂ ਸਿਖਲਾਈ ਅਤੇ ਗਤੀਵਿਧੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
2023 ਵਿੱਚ, ਪੋਸਟ-ਸੈਕੰਡਰੀ ਸਟੂਡੈਂਟ ਟੀਮ “IDYL Plus" ਦੀ ਸਥਾਪਨਾ ਕੀਤੀ ਗਈ ਸੀ ਤਾਂ ਜੋ ਮੈਂਬਰ, ਸੈਕੰਡਰੀ ਤੋਂ ਬਾਅਦ ਸੰਸਥਾਵਾਂ ਵਿੱਚ ਦਾਖ਼ਲਾ ਲੈਣ ਤੋਂ ਬਾਅਦ ਵੀ IDYL ਸਿਖਲਾਈ ਵਿੱਚ ਆਪਣਾ ਹਿੱਸਾ ਲੈਣਾ ਜਾਰੀ ਰੱਖ ਸਕਣ, ਨੌਜਵਾਨ ਮੈਂਬਰਾਂ ਨਾਲ ਆਪਣੇ ਕੀਮਤੀ ਤਜ਼ਰਬੇ ਨੂੰ ਸਾਂਝਾ ਕਰਨ ਲਈ ਅਤੇ ਪ੍ਰਮੁੱਖ ਸਿਖਲਾਈ ਵਿੱਚ ਸਹਾਇਤਾ ਕਰਨ ਲਈ।
ਬਿਨੈ-ਪੱਤਰ
ਸੈਕੰਡਰੀ 1 ਤੋਂ 6 ਦੇ ਵਿਦਿਆਰਥੀ
ਬਿਨੈ-ਪੱਤਰ ਦੀਆਂ ਪ੍ਰਕਿਰਿਆਵਾਂ ਬਾਰੇ ਪੁੱਛਗਿੱਛ ਲਈ ਕਿਰਪਾ ਕਰਕੇ ਸਕੂਲ ਦੇ ਇੰਚਾਰਜ ਅਧਿਆਪਕ ਨਾਲ ਸੰਪਰਕ ਕਰੋ।
ਪੋਸਟ-ਸੈਕੰਡਰੀ ਵਿਦਿਆਰਥੀ ਟੀਮ (IDYL Plus)
ਸਾਬਕਾ ਮੈਂਬਰਾਂ ਲਈ ਜਿਨ੍ਹਾਂ ਨੇ ਤੀਜੇ ਦਰਜੇ ਦੀ ਸਿੱਖਿਆ ਲਈ ਦਾਖਲਾ ਲਿਆ ਹੈ ਅਤੇ "IDYL Plus" ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਕਿਰਪਾ ਕਰਕੇ ਸਾਨੂੰ youthleaders@immd.gov.hk 'ਤੇ ਈਮੇਲ ਰਾਹੀਂ ਸੰਪਰਕ ਕਰੋ।
ਵਿਅਕਤੀਗਤ ਰੂਪ ਵਿੱਚ | ਪਤਾ ਅਤੇ ਕੰਮ ਕਰਨ ਦਾ ਸਮਾਂ |
---|---|
ਸੂਚਨਾ ਅਤੇ ਸੰਪਰਕ ਭਾਗ | Upper Ground Floor, Administration Tower, Immigration Headquarters, 61 Po Yap Road, Tseung Kwan O, New Territories ਕੰਮ ਦੇ ਘੰਟੇ : ਸੋਮ –ਸ਼ੁੱਕਰ ਸਵੇਰੇ 8:45 –ਸ਼ਾਮੀਂ 4:30 ਤੱਕ ਸ਼ਨੀ ਸਵੇਰੇ 9:00 – 11:30 ਤੱਕ ਐਤਵਾਰ ਅਤੇ ਜਨਤਕ ਛੁੱਟੀਆਂ 'ਤੇ ਬੰਦ |
ਟੈਲੀਫ਼ੋਨ ਦੁਆਰਾ (24-ਘੰਟੇ ਟੈਲੀਫ਼ੋਨ ਹੌਟਲਾਈਨ) |
|
---|---|
ਆਮ ਪੁੱਛਗਿੱਛ | (852) 2824 6111 ਤੁਸੀਂ ਦਫ਼ਤਰੀ ਸਮੇਂ ਦੌਰਾਨ ਪੁੱਛਗਿੱਛ ਲਈ ਸਾਡੇ ਦਫ਼ਤਰਾਂ ਨਾਲ ਸੰਪਰਕ ਕਰ ਸਕਦੇ ਹੋ : ਸੋਮ –ਸ਼ੁੱਕਰ ਸਵੇਰੇ 8:45 –ਸ਼ਾਮੀਂ 5:15 ਤੱਕ ਸ਼ਨੀ ਸਵੇਰੇ 9:00 – ਦੁਪਹਿਰ 12:00 ਤੱਕ ਐਤਵਾਰ ਅਤੇ ਜਨਤਕ ਛੁੱਟੀਆਂ 'ਤੇ ਬੰਦ ਪੁੱਛਗਿੱਛ ਸੁਝਾਅ* ਸਵੈ-ਸੇਵਾ ਕਾਲ-ਪ੍ਰਵਾਹ ਚਿੱਤਰ* |
ਡਾਕ ਰਾਹੀਂ | |
---|---|
ਪਤਾ | Immigration Headquarters, 61 Po Yap Road, Tseung Kwan O, New Territories ਇਮੀਗ੍ਰੇਸ਼ਨ ਵਿਭਾਗ ਵੱਲੋਂ ਘੱਟ ਭੁਗਤਾਨ ਕੀਤੇ ਜਾਣ ਵਾਲੀਆਂ ਡਾਕ ਵਸਤੂਆਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਤੁਹਾਡੀਆਂ ਡਾਕ ਵਸਤੂਆਂ ਦੀ ਸਹੀ ਡਿਲਿਵਰੀ ਲਈ, ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੀਆਂ ਮੇਲ ਆਈਟਮਾਂ ਪੋਸਟ ਕਰਨ ਤੋਂ ਪਹਿਲਾਂ ਵਾਪਸੀ ਦੇ ਪਤੇ ਦੇ ਨਾਲ ਲੋੜੀਂਦੀ ਡਾਕ ਹੈ। (ਵੇਰਵਾ*) |
ਫੈਕਸ ਦੁਆਰਾ | |
---|---|
ਆਮ ਪੁੱਛਗਿੱਛ | (852) 2877 7711 |
ਈ-ਮੇਲ ਦੁਆਰਾ | |
---|---|
ਆਮ ਪੁੱਛਗਿੱਛ | enquiry@immd.gov.hk |
*ਸਮੱਗਰੀ ਸਿਰਫ਼ ਅੰਗਰੇਜ਼ੀ, ਪ੍ਰੰਪਰਾਗਤ ਚੀਨੀ ਅਤੇ ਸਰਲੀਕ੍ਰਿਤ ਚੀਨੀ ਵਿੱਚ ਉਪਲਬਧ ਹੈ
ਸੇਵਾ ਦੀ ਵਿਵਸਥਾ
ਗਰਮ ਖੰਡੀ ਚੱਕਰਵਾਤ ਚੇਤਾਵਨੀ ਸੰਕੇਤ ਨੰਬਰ 8 (ਜਾਂ ਉੱਚਾ)/ " ਅਤਿ ਦੇ ਹਾਲਾਤ"
ਕਾਲੀ ਬਰਸਾਤ ਦੇ ਤੂਫ਼ਾਨ ਦਾ ਚੇਤਾਵਨੀ ਸੰਕੇਤ
ਕਿਰਪਾ ਕਰਕੇ ਇਮੀਗ੍ਰੇਸ਼ਨ ਸੇਵਾਵਾਂ ਦੇ ਪ੍ਰਬੰਧ ਬਾਰੇ ਨਵੀਨਤਮ ਜਾਣਕਾਰੀ ਲਈ ਰੇਡੀਓ ਅਤੇ ਟੈਲੀਵਿਜ਼ਨ ਦੁਆਰਾ ਜਨਤਕ ਘੋਸ਼ਣਾਵਾਂ ਦਾ ਹਵਾਲਾ ਲਉ ਜਦੋਂ ਟ੍ਰੌ ਖੰਡੀ ਚੱਕਰਵਾਤ ਚੇਤਾਵਨੀ ਸੰਕੇਤ ਨੰਬਰ 8 (ਜਾਂ ਉੱਚਾ) ਜਾਂ " ਅਤਿ ਦੇ ਹਾਲਾਤ " ਜਾਂ ਕਾਲੀ ਬਰਸਾਤ ਵਾਲੇ ਤੂਫ਼ਾਨ ਦੀ ਚੇਤਾਵਨੀ ਸੰਕੇਤ ਲਾਗੂ ਹੁੰਦੇ ਹਨ।
ਤੀਬਰ ਮੌਸਮ ਦੀ ਸਥਿਤੀ ਦੇ ਸਮੇਂ ਵਿਸ਼ੇਸ਼ ਪ੍ਰਬੰਧ ਦੇ ਸਬੰਧ ਵਿੱਚ ਅਕਸਰ ਪੁੱਛੇ ਜਾਂਦੇ ਸਵਾਲ*
*ਸਮੱਗਰੀ ਸਿਰਫ਼ ਅੰਗਰੇਜ਼ੀ, ਪ੍ਰੰਪਰਾਗਤ ਚੀਨੀ ਅਤੇ ਸਰਲੀਕ੍ਰਿਤ ਚੀਨੀ ਵਿੱਚ ਉਪਲਬਧ ਹੈ